17/03/2026
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫ਼ਤਿਹ
ਢੁੱਡੀਕੇ ਪਿੰਡ ਵਾਸੀਆ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਦੀ 26 ਵੀ ਸਾਲਾਨਾ ਪਿਕਨਿਕ Matsqui Village Park Abbotsford ਵਿੱਚ 24 may ਦਿਨ ਮਨਾਈ ਜਾ ਰਹੀ ਹੈ ।ਇਸ ਦਿਨ ਵੱਖ ਵੱਖ ਉਮਰ ਵਰਗ ਦੇ ਬੱਚਿਆ ਦੀਆਂ ਦੌੜਾਂ, ਵਾਲੀਵਾਲ, ਰੱਸਾਕਸ਼ੀ,ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ । ਪਿੰਡ ਦੀਆਂ ਨੂੰਹਾ v/s ਧੀਆਂ , ਪਿੰਡ ਦੇ ਮੁੰਡੇ v/s ਪ੍ਰਾਹੁਣੇ , ਵੱਖ ਵੱਖ ਪੱਤੀਆਂ ਦੇ ਆਪਸ ਵਿੱਚ ਮੁਕਬਲੇ ਕਰਵਾਏ ਜਾਣਗੇ ।ਇਸ ਦਿਨ ਪਿੰਡ ਦੇ ਨਵੇਂ ਪਰਿਵਾਰਾ ਨੂੰ ਜੀ ਆਇਆਂ ਨੂੰ ਕਿਹਾ ਜਾਵੇਗਾ ।ਪਿੰਡ ਦੇ ਸਭ ਤੋ ਵੱਡੀ ਉਮਰ ਦੇ ਅਤੇ ਛੋਟੀ ਉਮਰ ਦੇ ਜੀਅ ਨੂੰ ਸਨਮਾਨਿਤ ਕੀਤਾ ਜਾਵੇਗਾ
ਇਸ ਤੋਂ ਇਲਾਵਾ ਪਿੰਡ ਦੇ ਪੜਾਈ ਵਿੱਚ ਅਤੇ ਖੇਡਣ ਵਿੱਚ ਉੱਚ ਪ੍ਰਾਪਤੀ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਜਾਵੇਗਾ । ਸਾਰਾ ਦਿਨ ਬਾਰਬਿਕੂ,ਸਵੇਰ ਅਤੇ ਦੁਪਹਿਰ ਦਾ ਖਾਣਾ ਵਰਤੇਗਾ
ਸਮੇ ਸਿਰ ਪਹੁੰਚਣ ਵਾਲੇ ਪਰਿਵਾਰਾਂ ਲਈ ਵਿਸ਼ੇਸ਼ ਇਨਾਮ ਹੋਣਗੇ ਅਤੇ ਅਨੇਕਾਂ ਹੋਰ ਪ੍ਰਾਈਜ਼ ਵੀ ਕੱਢੇ ਜਾਣਗੇ ।
ਵਧੇਰੇ ਜਾਣਕਾਰੀ ਲਈ ਸੰਪਰਕ
ਹਰਪਾਲ ਸਿੰਘ ਗਿੱਲ 778-858-6491
ਗੁਰਮੇਲ ਸਿੰਘ ਨਾਰੰਗ 604-857-4720