MAJHA FOODS

MAJHA FOODS certified Organic farm
organic Turmeric Powder
since 2008
buy oil enrich ORGANIC TURMERIC
,RAW HONEY
visit / search majha haldi on google map

we are farmers who produce Organic Turmeric ,Cereals, Pulses,fruits, cucumber, in Organic way
please visit us by searching on google majha haldi or order on WhatsApp click button

ਜਵਾਬ ਫੋਟੋ ਵੇਖ ਕੇ ਅੰਦਾਜਾ ਲਾ ਸਕਦੇ ਇਹ ਕੀ ਕਾਰਣ ਹੋ ਸਕਦਾ ਇਸ ਤਰ੍ਹਾਂ ਪੈਸੇ ਰੱਖੇ ਸ਼ਹਦ  ਦੇ ਜਾਰ ਥੱਲੇ??ਜੇਕਰ ਅੰਦਾਜ਼ਾ ਠੀਕ ਹੋਇਆ, ਤੇਲ ਵਾਲ...
24/07/2026

ਜਵਾਬ
ਫੋਟੋ ਵੇਖ ਕੇ ਅੰਦਾਜਾ ਲਾ ਸਕਦੇ ਇਹ ਕੀ ਕਾਰਣ ਹੋ ਸਕਦਾ ਇਸ ਤਰ੍ਹਾਂ ਪੈਸੇ ਰੱਖੇ ਸ਼ਹਦ ਦੇ ਜਾਰ ਥੱਲੇ??
ਜੇਕਰ ਅੰਦਾਜ਼ਾ ਠੀਕ ਹੋਇਆ, ਤੇਲ ਵਾਲੀ ਮਾਝਾ ਹਲਦੀ 500 ਗ੍ਰਾਮ ਭੇਂਟ ਕੀਤੀ ਜਾਊ ।

ਅਸਲ ਚ ਗਲ ਇਹ ਹੈ ਕਿ ਅਸੀਂ ਆਪਣੇ ਘਰ ਦੇ ਬਾਹਰ ਇੱਕ ਹਲਦੀ ਹੱਟ ਖੋਲ੍ਹੀ ਹੈ ਜਿੱਥੇ ਹਲਦੀ,ਸ਼ਹਦ,ਹਲਦੀ ਦਾ ਅਚਾਰ, ਮਾਂਹ ਵਗੈਰਾ ਲੋਕ ਖਰੀਦ ਕੇ ਲ਼ੈ ਜਾਂਦੇ ਨੇ।
ਅਕਸਰ ਜਦੋਂ ਕਿਤੇ ਘਰ ਜਾਣਾ ਹੋਏ,ਦੁਕਾਨ ਖਿਲੀ ਹੀ ਰਹਿੰਦੀ ਏ।
ਕੋਈ ਲੱਗੇ ਹੋਰ ਦੁਕਾਨ ਹੈ ਨੀ।
ਲੋਕਾਂ ਦੀ ਸਹੂਲਤ ਵਾਸਤੇ ਫੋਨ ਨੰਬਰ ਕੰਧ ਤੇ ਲਿਖਿਆ।

ਅਕਸਰ
ਇੰਞ ਹੁੰਦਾ
ਲੋਕਾਂ ਨੂੰ ਸਾਡੇ ਸੋਦੇ ਦੇ ਮੁੱਲ ਦਾ ਪਤਾ ਹੁੰਦਾ,ਫਿਰ ਕਿਤੇ ਦੁਕਾਨ ਤੇ ਨਾ ਹੋਈਏ,ਓ ਸੌਦਾ ਲ਼ੈ ਜਾਂਦੇ ਤੇ ਪੈਸੇ ਸਾਹਮਣੇ ਰੱਖ ਜਾਂਦੇ।

ਇਹ ਸੀ ਅਸਲ ਵਜ੍ਹਾ

ਕਿਸੇ ਨੇ 520 ਦਾ ਕੁਝ ਖਰੀਦਿਆ
ਓਦੇ ਪੈਸੇ ਸ਼ਹਦ ਦੇ ਜਾਰ ਥਲ਼ੇ ਰੱਖ ਤੇ।

ਕਈ ਤੇ ਖਾਤੇ ਚ ਪਾ ਦਿੰਦੇ ਪੈਸੇ।

ਨਾਲ ਹਦਾਇਤ ਦੇ ਜਾਂਦੇ
ਭਾਈ ਸਮਾਂ ਖਰਾਬ ਆ
ਕੋਈ ਸਮਾਨ ਚੁੱਕ ਕੇ ਲ਼ੈ ਜੁ

ਦੁਕਾਨ ਤੇ ਰਿਹਾ ਕਰੋ......

ਅਸਲ ਚ ਮੈਂ ਸੋਚਦਾ ਹੁੰਦਾ
ਕਿ ਅਜੇ ਤੱਕ ਐਹੋ ਜਿਆ ਕੁਝ ਵਾਪਰਿਆ ਤੇ ਨੀ ਸਾਡੀ ਹਲਦੀ ਹੱਟ ਤੇ।

ਬਾਬੇ ਦੀ ਮੇਹਰ ਹੈ।

ਲੋਕ ਬੜੇ ਜਿੰਮੇ ਵਾਰ ਤੇ ਇਮਾਨਦਾਰ ਨੇ।

ਇਹ ਜਿੰਮੇਵਾਰੀ ਤੇ ਇਮਾਨਦਾਰੀ ਵਾਲੀ ਗੱਲ ਸਭ ਤੱਕ ਪਹੁੰਚਾਉਣੀ ਜਰੂਰੀ ਹੈ।
ਮਾੜੇ ਮਹੌਲ ਬਾਰੇ ਤੇ ਚਰਚਾ ਹਰ ਕੋਈ ਕਰਦਾ
ਪਰ
ਇਮਾਨਦਾਰੀ ਵਾਲੀ ਗੱਲ ਓਹਲੇ ਰਹਿ ਜਾਂਦੀ।
ਓ ਚਰਚਾ ਹੋਣ ਦੀ ਹੱਕਦਾਰ ਹੈ।

ਇੰਞ ਹੀ
ਇੱਕ ਦਿਨ ਮੈਂ ਕਿਤੇ ਗਿਆ ਸਾਂ ਦੁਕਾਨ ਖਿਲੀ ਚਢ ਕੇ

ਕਿਸੇ ਕੁੜੀ ਦਾ ਫੋਨ ਆਇਆ
ਆਖਦੀ ਹਲਦੀ ਲੈਣੀ ਸੀ ਭਾਜੀ

ਮੈਂ ਆਖਿਆ ਚਿਰ ਲੱਗੂ ਜਾਣਾ ਮੈਨੂੰ

ਤੂੰ ਲ਼ੈ ਲਾ ਹਲਦੀ ਜਿੰਨੀ ਲੈਣੀ,ਪੈਸੇ ਨੰਬਰ ਦਿੱਤਾ, ਓਥੇ ਭੇਜ ਦੇ

ਓਨੇ ਫੋਨ ਕ ਪੈਸੇ ਨੀ ਰੱਖੇ ,ਆਖਦੀ ਏਥੇ ਰਖ ਦਿੰਦੀ ਆ

ਠੀਕ ਆ

ਏਨੇ ਨੂੰ ਫਿਰ ਫ਼ੋਨ ਆ ਗਿਆ

ਓ ਕਿਸੇ ਹੋਰ ਮੁੰਡੇ ਨੂੰ ਹਲਦੀ ਵੇਚ ਕੇ ਓਦੇ ਕੋਲੋਂ ਪੈਸੇ ਲ਼ੈ ਕੇ ਓ ਵੀ ਹੌਲੀ ਜੀ ਦਸਦੀ
ਆਹ ਮੁੰਡੇ ਨੂੰ ਨੀ ਦਸਿਆ ਕਿ ਕੋਈ ਹੈ ਨੀ ਸੀ ਦਕਾਂਨ ਤੇ,
ਮੈਂ ਓਦੇ ਤੋਂ ਓਹਲੇ ਆਹ ਪੈਸੇ ਰਖ ਦਿੰਦੀ ਆ, ਲ਼ੈ ਲਿਓ।
ਚੰਗਾ ਭਾਜੀ
ਸਤਿ ਸ੍ਰੀ ਆਕਾਲ।

ਹੁਣ ਦੱਸੋ ਐਹੋ ਜਹੀਆਂ ਕਈ ਬਾਤਾਂ ਤੇ ਜਿਹੜੀਆਂ ਅਕਸਰ ਵਾਪਰ ਜਾਂਦੀਆਂ।

ਲੋਕਾਂ ਦਾ ਭਰੋਸਾ ਬਣਿਆ ਰਵ੍ਹੇ।

ਹਾਂ ਸੱਚ ਓ ਹਲਦੀ ਲ਼ੈ ਕੇ ਗਏ ਸਨ ਜਿਹੜੇ ਸ਼ਹਦ ਦੀ ਸ਼ੀਸ਼ੀ ਥੱਲੇ ਪੈਸੇ ਰਖ ਕੇ ਗਏ।

MAJHA FOODS Bhupinder Singh Bargari Jagmeet Singh Pannu

25/06/2026

ਦੇਸੀ ਮਾਂਹ
ਸਫਾਈ ਜਾਰੀ

ਖਰੀਦਣ ਲਈ 9855775546 ਤੇ ਵਟਸਐੱਪ ਕਰੋ Young Innovative Farmers WhattsApp Group

15/06/2026

MAJHA FOODS Kanwaljit Singh Yadwinder Singh Agriculture gyan and weather Young Innovative Farmers WhattsApp Group YouTube

ਮੌਸਮ ਵਿਗਿਆਨੀ ਦਸਦੇ ਹਨ ਕਿ ਉੱਤਰੀ ਭਾਰਤ ਇਸ ਸਾਲ ਔੜ ਦੇ ਅਜਿਹੇ ਬਦਨੁਮਾ ਕਹਿਰ-ਭਰਪੂਰ ਚੱਕਰ ਵਿਚ ਆਉਣ ਵਾਲਾ ਹੈ ਜਿਹੜਾ ਅਜ ਤੋੰ 150 ਸਾਲ ਪਹਿਲਾਂ...
24/04/2026

ਮੌਸਮ ਵਿਗਿਆਨੀ ਦਸਦੇ ਹਨ ਕਿ ਉੱਤਰੀ ਭਾਰਤ ਇਸ ਸਾਲ ਔੜ ਦੇ ਅਜਿਹੇ ਬਦਨੁਮਾ ਕਹਿਰ-ਭਰਪੂਰ ਚੱਕਰ ਵਿਚ ਆਉਣ ਵਾਲਾ ਹੈ ਜਿਹੜਾ ਅਜ ਤੋੰ 150 ਸਾਲ ਪਹਿਲਾਂ ਪੈਦਾ ਹੋਇਆ ਸੀ |

ਅਜਿਹੇ ਭੂਗੋਲਕ ਵਰਤਾਰੇ ਨੂੰ ਅਜੋਕੇ ਮੁਹਾਵਰੇ ਵਿਚ "ਅੱਤ ਦਾ ਅਲ ਨੀਨੋਂ" ਕਿਹਾ ਜਾਂਦਾ ਹੈ |

ਡਾ ਐਮ.ਐਸ. ਰੰਧਾਵਾ ਦੀ ਕਿਤਾਬ "A History of Agriculture in India" ਦਸਦੀ ਹੈ ਕਿ 1876-78 ਦੇ ਸਾਲਾਂ ਚ ਪੰਜਾਬ ਅਤੇ ਉਤਰੀ ਭਾਰਤ ਨੂੰ ਜ਼ਬਰਦਸਤ ਔੜ ਦਾ ਸਾਹਮਣਾ ਕਰਨਾ ਪਿਆ ਸੀ | ਭੁੱਖ ਅਤੇ ਗਰਮੀ ਨਾਲ ਲਗਪਗ 10 ਲਖ ਲੋਕ ਮਰ ਗਏ ਸਨ |

ਇਸ ਕਹਿਰ ਪਿਛੋੰ ਲਾਰਡ ਆਰ.ਬੀ. ਲਿੱਟਨ ਦੀ ਗਵਰਨਰ-ਜਰਨੈਲੀ ਸਮੇੰ ਹਰ ਸਾਲ 1.5 ਕਰੋੜ ਰੁਪਏ ਔੜ ਰਾਹਤ ਲਈ ਰੱਖਦੇ ਰਹੇ | ਰਾਹਤ ਦੀ ਇਸ ਰਕਮ ਨਾਲ ਪੰਜਾਬ ਵਿਚ ਸਰਹੰਦ ਨਹਿਰ ਉਸਾਰੀ ਗਈ ਜੋ 1882 ਵਿਚ ਚਾਲੂ ਹੋਈ ਸੀ |

ਸਿੰਜਾਈ ਦੇ ਇਸ ਪਰਬੰਧ ਦੀ ਸ਼ੁਰੂਆਤ ਕਾਰਨ ਨਾ ਸਿਰਫ ਪੰਜਾਬ ਬਲਕਿ ਭਾਰਤੀ ਉਪ ਮਹਾੰਦੀਪ ਭੁਖ ਮਰੀ ਤੋੰ ਘਟ ਵਧ ਬਚਿਆ ਚਲਦਾ ਆਇਆ ਹੈ |

19/02/2026
19/02/2026

#ਹਾਰਵੈਸਟਰ #ਪੰਜਾਬ #ਅੰਮ੍ਰਿਤਸਰ #ਮਾਝਾ

19/02/2026

ਸੋਨਾ ਮੋਤੀ ਕਣਕ #ਮਾਝਾ ਹਲਦੀ #ਮਾਝਾਹਲਦੀ
#ਪੰਜਾਬ #ਪੰਜਾਬੀ #ਅੰਮ੍ਰਿਤਸਰ #ਕਣਕ

ਬੱਸ ਸਹਿਜ ਹੀ ਏ...
09/02/2026

ਬੱਸ ਸਹਿਜ ਹੀ ਏ...

Address

Majha Foods
Amritsar
143116

Alerts

Be the first to know and let us send you an email when MAJHA FOODS posts news and promotions. Your email address will not be used for any other purpose, and you can unsubscribe at any time.

Contact The Business

Send a message to MAJHA FOODS:

Shortcuts

Share