Amritsar Fruit & Vegetable Merchants Association - Regd

Amritsar Fruit & Vegetable Merchants Association - Regd Merchants association

09/04/2026
ਅੱਜ ਮਿਤੀ 15/03/2026 ਨੂੰ ਫਰੂਟ ਮਰਚੈਂਟ ਵੈਲਫੇਅਰ ਐਸੋਸੀਏਸ਼ਨ (ਮੌਤੀਲਾਲ ਨਹਿਰੂ ਮਾਰਕੀਟ ਨਜ਼ਦੀਕ ਪੁਰਾਣੀ ਸਬਜ਼ੀ ਮੰਡੀ ਹਾਲ ਗੇਟ) ਵਿਖੇ ਮਹਾਸ਼...
15/03/2026

ਅੱਜ ਮਿਤੀ 15/03/2026 ਨੂੰ ਫਰੂਟ ਮਰਚੈਂਟ ਵੈਲਫੇਅਰ ਐਸੋਸੀਏਸ਼ਨ (ਮੌਤੀਲਾਲ ਨਹਿਰੂ ਮਾਰਕੀਟ ਨਜ਼ਦੀਕ ਪੁਰਾਣੀ ਸਬਜ਼ੀ ਮੰਡੀ ਹਾਲ ਗੇਟ) ਵਿਖੇ ਮਹਾਸ਼ਿਵਰਾਤਰੀ ਭੰਡਾਰਾ ਲਗਾਇਆ ਗਿਆ ਇਸ ਮੌਕੇ ਸਾਬਕਾ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸਾਡੇ ਸਤਿਕਾਰਯੋਗ ਵੀਰ ਹਨੀ ਜੀ ਫਰੂਟ ਮੰਡੀ ਅਸ਼ਵਨੀ ਸਿੰਘ ਪੱਪੂ,ਸੁਰਿੰਦਰ ਪਾਲ,ਅੱਛੀ ਪਹਿਲਵਾਨ,ਡੀਕਾ,ਰਿੰਕਾ ਪਹਿਲਵਾਨ,ਪੱਪੂ ਪਹਿਲਵਾਨ,ਕੁਲਦੀਪ ਕਾਲਾ ਅਤੇ ਅੰਗਰੇਜ਼ ਸਿੰਘ ਹਾਜ਼ਰ ਸਨ।

ਅੱਜ ਪੰਜਾਬ ਪੁਲਿਸ ਦੇ “ਆਪ੍ਰੇਸ਼ਨ ਸੰਪਰਕ” ਅਧੀਨ ਹੋਟਲ ਰੀਜੈਂਟਾ, ਅੰਮ੍ਰਿਤਸਰ ਵਿਖੇ ਇੱਕ ਅਹਿਮ ਮੀਟਿੰਗ ਵਿੱਚ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਨੇ ...
06/03/2026

ਅੱਜ ਪੰਜਾਬ ਪੁਲਿਸ ਦੇ “ਆਪ੍ਰੇਸ਼ਨ ਸੰਪਰਕ” ਅਧੀਨ ਹੋਟਲ ਰੀਜੈਂਟਾ, ਅੰਮ੍ਰਿਤਸਰ ਵਿਖੇ ਇੱਕ ਅਹਿਮ ਮੀਟਿੰਗ ਵਿੱਚ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਹਿਰ ਦੀ ਸੁਰੱਖਿਆ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਬਾਰੇ ਖੁੱਲ੍ਹ ਕੇ ਚਰਚਾ ਹੋਈ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ। ਇੱਕ ਸੁਰੱਖਿਅਤ ਸਮਾਜ ਲਈ ਅਜਿਹੇ ਯਤਨ ਸ਼ਲਾਘਾਯੋਗ ਹਨ।

ਅੇਸੋਸਿਏਸ਼ਨ ਦੇ ਸੀਨੀਅਰ ਮੈਂਬਰ ਸ. ਇੰਦਰਬੀਰ ਸਿੰਘ ਬਿੱਲਾ (ਨਿਜਾਮਪੁਰ) ਨੇ ਮੰਤਰੀ ਸ ਹਰਭਜਨ ਸਿੰਘ ਈਟੀਓ ਜੀ ਨਾਲ ਮੁਲਾਕਾਤ ਕੀਤੀ।
22/09/2025

ਅੇਸੋਸਿਏਸ਼ਨ ਦੇ ਸੀਨੀਅਰ ਮੈਂਬਰ ਸ. ਇੰਦਰਬੀਰ ਸਿੰਘ ਬਿੱਲਾ (ਨਿਜਾਮਪੁਰ) ਨੇ ਮੰਤਰੀ ਸ ਹਰਭਜਨ ਸਿੰਘ ਈਟੀਓ ਜੀ ਨਾਲ ਮੁਲਾਕਾਤ ਕੀਤੀ।

ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਸ. ਬਲਜੀਤ ਸਿੰਘ ਰਿੰਕੂ ਜੀ ਵੱਲੋਂ ਮੰਡੀ ਦੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਦੱਸਿ...
21/09/2025

ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਸ. ਬਲਜੀਤ ਸਿੰਘ ਰਿੰਕੂ ਜੀ ਵੱਲੋਂ ਮੰਡੀ ਦੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਦੱਸਿਆ ਗਿਆ ਕਿ ਮੰਡੀ ਦੇ ਜੋ ਰੁਕੇ ਹੋਏ ਕੰਮ ਅਤੇ ਮੰਡੀ ਦੇ ਵਿਕਾਸ ਕਾਰਜਾ ਲਈ ਸਰਕਾਰ ਵਲੋਂ ਗਰਾਂਟ ਜਾਰੀ ਕੀਤੀ ਗਈ ਹੈ ਸੋ ਟੈਂਡਰ ਪਾ ਕੇ ਜਲਦੀ ਤੋਂ ਜਲਦੀ ਮੰਡੀ ਦੇ ਕੰਮ ਸ਼ੁਰੂ ਕੀਤੇ ਜਾਣਗੇ।
ਪ੍ਰਧਾਨ
ਚਰਨਜੀਤ ਸਿੰਘ ਬੱਤਰਾ
ਚੇਅਰਮੈਨ
ਰਾਜਦੀਪ ਸਿੰਘ ਉੱਪਲ਼
ਜਨਰਲ ਸਕੱਤਰ
ਜਤਿੰਦਰ ਖੁਰਾਣਾ

ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਰਜਿ ਵੱਲੋਂ ਅਜਨਾਲਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਕਰਨ ਲਈ ਸਾਬਣ ਦੀ ਸੇਵਾ ਪੰਜਾਬ ਸ...
12/09/2025

ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਰਜਿ ਵੱਲੋਂ ਅਜਨਾਲਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਕਰਨ ਲਈ ਸਾਬਣ ਦੀ ਸੇਵਾ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ।ਇਸ ਮੌਕੇ ADC ਮੇਡਮ ਅਮਨਦੀਪ ਕੋਰ ਜੀ ਨਾਲ ਐਸੋਸੀਏਸ਼ਨ ਵੱਲੋਂ ਨਿਰੰਤਰ ਸੇਵਾਵਾਂ ਜਾਰੀ ਰੱਖਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

11/09/2025
ਸ. ਚਰਨਜੀਤ ਸਿੰਘ ਬੱਤਰਾ ਜੀ ਨੂੰ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਰਜਿ ਦੇ ਲਗਾਤਾਰ ਚੋਥੀ ਵਾਰ ਪ੍ਰਧਾਨ ਬਣਨ ਤੇ ਸਮੂਹ ਫਰੂਟ ...
11/09/2025

ਸ. ਚਰਨਜੀਤ ਸਿੰਘ ਬੱਤਰਾ ਜੀ ਨੂੰ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਰਜਿ ਦੇ ਲਗਾਤਾਰ ਚੋਥੀ ਵਾਰ ਪ੍ਰਧਾਨ ਬਣਨ ਤੇ ਸਮੂਹ ਫਰੂਟ ਮੰਡੀ ਦੇ ਮੈਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ।

ਅਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸਿਏਸ਼ਨ (ਰਜਿ) ਵੱਲੋਂ ਅਜਨਾਲਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਕਰਨ ਲਈ ਪ੍ਰਧਾਨ ਚਰਨਜੀਤ ਸਿੰਘ ...
11/09/2025

ਅਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸਿਏਸ਼ਨ (ਰਜਿ) ਵੱਲੋਂ ਅਜਨਾਲਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਕਰਨ ਲਈ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਜੀ ਦੀ ਅਗਵਾਈ ਹੇਠ ਐਸੋਸਿਏਸ਼ਨ ਵੱਲੋਂ 1100 ਤਰਪਾਲ਼ਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਟ ਕੀਤੀਆਂ ਗਈਆਂ ਅਤੇ ਸਮੂਹ ਮੈਂਬਰਾਂ ਦੀ ਹਾਜ਼ਰੀ ਲਗਵਾਈ ।

Address

Vallah Sabji Mandi
Amritsar
143001

Opening Hours

9am - 5pm

Website

Alerts

Be the first to know and let us send you an email when Amritsar Fruit & Vegetable Merchants Association - Regd posts news and promotions. Your email address will not be used for any other purpose, and you can unsubscribe at any time.

Share

Category