Punjab kheti

Punjab kheti social

17/03/2026
08/11/2025

ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ 'ਚ ਗੁੜਮਾਂ ਪਿੰਡ ਨੇੜੇ ਸੈਂਕੜੇ ਦੀ ਤਾਦਾਦ ਵਿਚ ਵੀਵੀਪੈਟ ਪਰਚੀਆਂ ਮਿਲਣ ਤੋਂ ਬਾਅਦ ਸੈਂਟਰ ਤੱਕ ਤਰਥੱਲੀ ਮੱਚ ਗਈ ਹੈ, ਮੱਚਦੀ ਵੀ ਕਿਉਂ ਨਾ - ਵੋਟ ਚੋਰ ਦੇ ਭੱਜੇ ਜਾਂਦੇ ਦੀ ਧੋਤੀ ਖੁੱਲ੍ਹ ਗਈ ਤੇ ਸਮਾਨ ਜੂ ਡਿੱਗ ਪਿਆ ਹੈ।
- ਮਿੰਟੂ ਗੁਰੂਸਰੀਆ

28/10/2025

ਬਠਿੰਡਾ ਅਦਾਲਤ ‘ਚ ਕੌਣ ਵਿਕਦਾ-ਕੌਣ ਅੜਦਾ, ਕੌਣ ਅਸੂਲੀ-ਕੌਣ ਪਖੰਡੀ, ਕੌਣ ਸਿਰੜੀ-ਕੌਣ ਢੇਰੀ ਦਾ ਮੁਕਾਬਲਾ ਸੀl ਕਮਾਨ ਵਰਗੀ ਸਤਿਕਾਰਯੋਗ ਬੇਬੇ ਮਹਿੰਦਰ ਕੌਰ ਸਿਹਤ ਖਰਾਬ ਹੋਣ ਕਰਕੇ ਨਾ ਆਉਣ ਦੇ ਬਾਵਜੂਦ ਹਰ ਜ਼ੁਬਾਨ ‘ਤੇ ਹਾਜ਼ਰ ਸੀ ਤੇ ਜਾਮਨੀ ਸਾੜੀ ਲਾ ਕੇ ਆਈ ਰੀਟਵੀਟਾਂ ਦੀ ਧਨੀ ਬੀਬੀ ਅੱਜ ਬੇਬੇ ਦੇ ਪਤੀ ਤੋਂ ਮਾਫੀ ਮੰਗ ਰਹੀ ਸੀl ਬਾਪੂ ਵੀ ਅਸੂਲੀl ਕਹਿੰਦਾ, ‘ਜਿਹੜੇ ਲੋਕਾਂ ਨਾਲ ਮਿਲ ਕੇ ਸੰਘਰਸ਼ ਲੜਿਆ ਉਹਨਾਂ ਨਾਲ ਰਾਇ ਕਰਕੇ ਸੋਚਾਂਗੇl’
ਬਾਪੂ ਦੀਆਂ ਗਿੱਲੀਆਂ ਅੱਖਾਂ ਬਹੁਤ ਕੁੱਝ ਬੋਲੀਆਂl ਗਰੀਬ ਬੰਦੇ ਲਈ ਆਤਮ ਸਨਮਾਨ ਦੀ ਲੜਾਈ ਸੌਖੀ ਨਹੀਂ ਹੁੰਦੀl ਬੇਬੇ-ਬਾਪੂ ਲੜੇ ਤੇ ਚਾਰ ਸਾਲ ਲੜੇl ਸੌ-ਸੌ ‘ਚ ਵਿਕਦੇ ਕਹਿਣ ਵਾਲੀ ਨੂੰ ਅਹਿਸਾਸ ਹੋਇਆ ਹੋਣਾ ਕਿ ਇਹ ਨਹੀਂ ਵਿਕਦੇl ਇਹ ਪਿਆਰ ਨਾਲ ਮੰਨ ਸਕਦੇ, ਅੜੀ ਫਸੀ ਨਾਲ ਕਿੱਥੇl
ਬੇਬੇ ਜਿਉਂਦੀ ਰਹਿl ਦੁਨੀਆ ਦੇਖਣ ਵਾਲੀ ਨੂੰ ਤੇਰੇ ਕਰਕੇ ਅੱਜ ਝੀਲਾਂ ਦੇਖਣ ਨੂੰ ਮਿਲੀਆਂl ਤੋਲ ਕੇ ਬੋਲੂ ਅੱਗੇ ਤੋਂl ਪਾਰਟੀ ਭਗਤੀ ਤੋਂ ਉੱਤੇ ਉੱਠੂl
ਬੇਬੇ ਕੇਸ ਜਿੱਤ ਲਿਆ ਤੂੰl ਪੈਰੀਂ ਪੈਨਾਂl
- ਸਵਰਨ ਸਿੰਘ ਟਹਿਣਾ

2021 ਵਿੱਚ ਜਦੋਂ ਲਾਕਡਾਊਨ ਚੱਲ ਰਿਹਾ ਸੀ, ਉਸ ਸਮੇਂ 24 ਕੈਰਟ ਸੋਨੇ ਦਾ ਭਾਵ 45 ਹਜ਼ਾਰ ਰੁਪਏ ਸੀ। ਉਸ ਵੇਲੇ ਮੇਰਾ ਮਨ ਸੀ ਕਿ ਪਤਨੀ ਨੂੰ ਸੋਨੇ ਦੀ...
26/10/2025

2021 ਵਿੱਚ ਜਦੋਂ ਲਾਕਡਾਊਨ ਚੱਲ ਰਿਹਾ ਸੀ, ਉਸ ਸਮੇਂ 24 ਕੈਰਟ ਸੋਨੇ ਦਾ ਭਾਵ 45 ਹਜ਼ਾਰ ਰੁਪਏ ਸੀ। ਉਸ ਵੇਲੇ ਮੇਰਾ ਮਨ ਸੀ ਕਿ ਪਤਨੀ ਨੂੰ ਸੋਨੇ ਦੀਆਂ ਦੋ ਵੰਗਾਂ ਹੀ ਬਣਵਾ ਦਿਆਂ। ਫਿਰ ਮੈਂ ਸੋਚਿਆ — ਅਜੇ ਮਹਿੰਗਾ ਹੈ, ਜਿਵੇਂ ਹੀ ਮਹਾਮਾਰੀ ਖਤਮ ਹੋਵੇਗੀ, ਲੋਕ ਸੋਨਾ ਵਾਪਸ ਵੇਚ ਕੇ ਬਿਜ਼ਨਸ ਵਿੱਚ ਨਿਵੇਸ਼ ਕਰਨਗੇ, ਫਿਰ ਸੋਨਾ ਸਸਤਾ ਹੋ ਜਾਵੇਗਾ, ਤਦ ਬਣਵਾ ਦਿਆਂਗਾ।
ਇੱਕ ਸਾਲ ਬਾਅਦ ਸੋਨਾ 55 ਹਜ਼ਾਰ ’ਤੇ ਪਹੁੰਚ ਗਿਆ। ਪਰ ਮੈਨੂੰ ਫਿਰ ਵੀ ਯਕੀਨ ਸੀ ਕਿ ਸੋਨਾ ਹੇਠਾਂ ਆਵੇਗਾ।
ਅੱਜ ਸੋਨਾ ਸਵਾ ਲੱਖ ਨੂੰ ਪਹੁੰਚ ਗਿਆ ਹੈ। ਦਿਲ ਤਾਂ ਹੁਣ ਵੀ ਕਰਦਾ , ਪਰ ਮਨ ਨਹੀਂ ਕਰਦਾ ਇੰਨਾ ਪੈਸਾ ਖਰਚ ਕਰਨ ਦਾ।

ਇਹੀ ਹਾਲ ਸਾਡੀ ਜ਼ਿੰਦਗੀ ਦਾ ਵੀ ਹੈ। ਕੁਝ ਲੋਕ ਸਾਨੂੰ ਬਹੁਤ ਸਸਤੇ ਵਿੱਚ ਮਿਲ ਰਹੇ ਹੁੰਦੇ ਹਨ, ਪਰ ਅਸੀਂ ਉਸ ਵੇਲੇ ਉਹਨਾਂ ਦੀ ਕਦਰ ਨਹੀਂ ਕਰਦੇ। ਉਹਨਾਂ ਨੂੰ ਆਜ਼ਮਾਉਂਦੇ ਹਾਂ, ਤੋੜਦੇ ਹਾਂ, ਉਹਨਾਂ ਦਾ ਸਵਾਭਿਮਾਨ ਕੁਚਲ ਦੇਂਦੇ ਹਾਂ। ਫਿਰ ਉਹ ਸਾਡੇ ਤੋਂ ਦੂਰ ਚਲੇ ਜਾਂਦੇ ਹਨ।
ਜਦੋਂ ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆ ਜਾਣ, ਤਦ ਤੱਕ ਉਹਨਾਂ ਦਾ ਵਿਸ਼ਵਾਸ ਸਾਡੇ ਉੱਤੇ ਤੋਂ ਉੱਠ ਚੁੱਕਿਆ ਹੁੰਦਾ ਹੈ — ਉਹ ਸਾਡੀ ਪਹੁੰਚ ਤੋਂ ਬਾਹਰ ਨਿਕਲ ਚੁੱਕੇ ਹੁੰਦੇ ਹਨ।
ਜੋਧ ਦੇਹੜਕਾ

Address

Dholewala
Dharmkot
142042

Telephone

+919417252787

Website

Alerts

Be the first to know and let us send you an email when Punjab kheti posts news and promotions. Your email address will not be used for any other purpose, and you can unsubscribe at any time.

Contact The Business

Send a message to Punjab kheti:

Share

Category