BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ

  • Home
  • India
  • Rajpura
  • BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ

BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ ਹੱਕ ਮੰਗਿਆਂ ਨੀ ਮਿਲਦੇ, ਸੰਘਰਸ਼ ਕਰਕੇ ਲੜ ਕੇ ਲਏ ਜਾਂਦੇ ਨੇ ✊✊✊✊✊ ਪੰਜਾਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ

09/08/2026

ਪੰਜੋਖਰਾ ਸਾਹਿਬ ਵਿਖੇ ਥਾਣੇ ਅੱਗੇ ਇਕੱਠ

05/08/2026

ਫਰੀਦਕੋਟ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦੇ ਘਿਰਾਓ ਕਰਨ ਲਈ ਜ਼ਿਲ੍ਹਾ ਪਟਿਆਲਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਦੀ ਅਗਵਾਈ ਵਿੱਚ ਜਾਂਦੀ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੀ ਟੀਮ BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋਟੜਾ Bhana sidhu Team

ਲੈਂਡ ਮਾਰਗੇਜ਼ ਬੈਂਕਾਂ ਵੱਲੋਂ ਕਿਸਾਨਾਂ ਨਾਲ ਵੱਡੇ ਪੱਧਰ ਤੇ ਕੀਤੀ ਧੋਖਾਧੜੀ ਵਿਰੁੱਧ ਅਤੇ ਲੈਂਡ ਪੁਲਿੰਗ ਪਾਲਿਸੀ ਰੱਦ ਕਰਵਾਉਣ ਲਈ ਪੰਜਾਬ ਸਰਕਾਰ ...
04/08/2026

ਲੈਂਡ ਮਾਰਗੇਜ਼ ਬੈਂਕਾਂ ਵੱਲੋਂ ਕਿਸਾਨਾਂ ਨਾਲ ਵੱਡੇ ਪੱਧਰ ਤੇ ਕੀਤੀ ਧੋਖਾਧੜੀ ਵਿਰੁੱਧ ਅਤੇ ਲੈਂਡ ਪੁਲਿੰਗ ਪਾਲਿਸੀ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਘਿਰਾਓ ਕਰਨ ਲਈ ਕੱਲ੍ਹ ਮਿਤੀ 5 ਅਗਸਤ ਦਿਨ ਬੁੱਧਵਾਰ ਨੂੰ ਫਰੀਦਕੋਟ ਪਹੁੰਚੋ BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ Jagjit Singh Dallewal/ਜਗਜੀਤ ਸਿੰਘ ਡੱਲੇਵਾਲ

03/08/2026

ਕਿਸਾਨ ਨੂੰ ਕੰਬਾਈਨ ਦਵਾਈ

03/08/2026

ਕਿਸਾਨਾਂ ਨਾਲ ਧੋਖਾਧੜੀ ਵਿਰੁੱਧ ਮੋਰਚਾ BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ Bhana sidhu Team ਕਾਕਾ ਸਿੰਘ ਕੋਟੜਾ Mahanga Sidhu

03/08/2026

ਨਿਊ ਦੇਵਾ ਕੰਬਾਈਨ ਇੰਡਸਟਰੀ, ਨਾਭਾ ਅੱਗੇ ਧਰਨਾ

ਵਿਸ਼ਾ: NEW DEVE COMBINE Industry, ਨਾਭਾ ਵੱਲੋਂ ਕਿਸਾਨਾਂ ਨਾਲ ਧੋਖਾਧੜੀ ਵਿਰੁੱਧ ਪੱਕਾ ਧਰਨਾਸਤਿਕਾਰਯੋਗ ਸਾਥੀਓ,NEW DEVE COMBINE Indust...
29/07/2026

ਵਿਸ਼ਾ: NEW DEVE COMBINE Industry, ਨਾਭਾ ਵੱਲੋਂ ਕਿਸਾਨਾਂ ਨਾਲ ਧੋਖਾਧੜੀ ਵਿਰੁੱਧ ਪੱਕਾ ਧਰਨਾ

ਸਤਿਕਾਰਯੋਗ ਸਾਥੀਓ,

NEW DEVE COMBINE Industry, ਨਾਭਾ ਵੱਲੋਂ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨਾਲ ਵੱਡੇ ਪੱਧਰ ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਪੈਸੇ ਪੂਰੇ ਲੈਣ ਦੇ ਬਾਵਜੂਦ ਲੋਕਾਂ ਨੂੰ ਕੰਬਾਈਨਾਂ ਨਹੀਂ ਦਿੱਤੀਆਂ ਜਾ ਰਹੀਆਂ।

ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਕੇ ਲਿਖਤੀ ਰੂਪ ਵਿੱਚ ਦੱਸਿਆ ਜਾ ਚੁੱਕਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।

ਇਸ ਲਈ ਮਜਬੂਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਪਟਿਆਲਾ ਵੱਲੋਂ ਮਿਤੀ 3 ਅਗਸਤ 2026 ਨੂੰ NEW DEVE COMBINE Industry, ਨਾਭਾ ਦੇ ਗੇਟ ਅੱਗੇ ਪੱਕਾ ਮੋਰਚਾ / ਧਰਨਾ ਲਾਇਆ ਜਾਵੇਗਾ।

ਸਾਰੇ ਕਿਸਾਨ ਵੀਰਾਂ, ਮਜ਼ਦੂਰ ਸਾਥੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ।

ਜਾਰੀ ਕਰਤਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਪਟਿਆਲਾ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੀ ਐਮਰਜੈਂਸੀ ਮੀਟਿੰਗ ਲੈਂਡ ਮਾਰਗੇਜ਼ ਬੈਂਕ ਰਾਜਪੁਰਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱ...
28/07/2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੀ ਐਮਰਜੈਂਸੀ ਮੀਟਿੰਗ ਲੈਂਡ ਮਾਰਗੇਜ਼ ਬੈਂਕ ਰਾਜਪੁਰਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਹੋਈ। ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ 30 ਜੁਲਾਈ ਨੂੰ ਬੈਂਕਾਂ ਦੀ ਧੋਖਾਧੜੀ ਸਬੰਧੀ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਘਿਰਾਓ ਕਰਨ ਸਬੰਧੀ, ਅਮਰੀਕਾ ਭਾਰਤ ਟ੍ਰੇਡ ਡੀਲ ਦੇ ਵਿਰੋਧ ਸਬੰਧੀ, ਲੈਂਡ ਪੁਲਿੰਗ ਪਾਲਿਸੀ ਰੱਦ ਕਰਵਾਉਣ ਸਬੰਧੀ, ਨਾਭੇ ਵਿਖੇ new deve combine Industry ਦੁਆਰਾ ਲੋਕਾਂ ਨਾਲ ਕੀਤੀ ਧੋਖਾਧੜੀ ਕਰਕੇ ਪੱਕਾ ਮੋਰਚਾ ਲਾਉਣ ਸਬੰਧੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਸਾਰਿਆਂ ਬਲਾਕਾਂ, ਪਿੰਡ ਇਕਾਈਆਂ ਤੇ ਜ਼ਿਲ੍ਹਾ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਅੱਜ ਮਿਤੀ 24 ਜੁਲਾਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ , ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ਦੇ ਪਿੰਡ ਮੰਜੌਲੀ ਦੇ ਗੁਰਦੁਆਰਾ ਸਾਹਿਬ ਵਿ...
24/07/2026

ਅੱਜ ਮਿਤੀ 24 ਜੁਲਾਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ , ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ਦੇ ਪਿੰਡ ਮੰਜੌਲੀ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਛਿੰਦਾ ਦੀ ਅਗਵਾਈ ਹੇਠ ਪਿੰਡ ਇਕਾਈ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪਿੰਡ ਇਕਾਈ ਦੀ ਚੋਣ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਤੇ ਸਹਿਮਤੀ ਨਾਲ ਕੀਤੀ ਗਈ। ਦਲਵਿੰਦਰ ਸਿੰਘ ਨੂੰ ਪਿੰਡ ਇਕਾਈ ਪ੍ਰਧਾਨ ਅਤੇ ਰਵਿੰਦਰ ਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਵੱਲੋਂ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵਿਰੋਧ, ਲੈਂਡ ਪੁਲਿੰਗ ਪਾਲਿਸੀ ਰੱਦ ਕਰਨ ਸਬੰਧੀ ਅਤੇ ਢਾਈ ਮਹੀਨੇ ਤੋਂ ਲੈਂਡ ਮਾਰਗੇਜ਼ ਬੈਂਕ ਅੱਗੇ ਚੱਲ ਰਹੇ ਪੱਕੇ ਮੋਰਚੇ ਨੂੰ ਮਜ਼ਬੂਤ ਕਰਨ ਸਬੰਧੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਸਤਪਾਲ ਸਿੰਘ ਮਹਿਮਦਪੁਰ, ਬਲਾਕ ਘਨੌਰ ਜਰਨਲ ਸਕੱਤਰ ਸੁਖਦੇਵ ਸਿੰਘ ਸੋਨੀ ਸ਼ਾਹਪੁਰ, ਬਲਾਕ ਘਨੌਰ ਖਜਾਨਚੀ ਗੁਰਪ੍ਰੀਤ ਸਿੰਘ ਮੰਡੋਲੀ, ਸੁਖਚੈਨ ਸਿੰਘ ਮੰਜੋਲੀ, ਕੇਸਰ ਸਿੰਘ, ਜਸਵੀਰ ਸਿੰਘ, ਜਤਿੰਦਰ ਸਿੰਘ, ਮਹਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ, ਗਿਆਨ ਸਿੰਘ, ਗੁਰਮੀਤ ਸਿੰਘ, ਗੁਲਾਬ ਸਿੰਘ, ਦਰਸ਼ਨ ਸਿੰਘ, ਅਜੈਬ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਰਹੇ।

21/07/2026

ਅੱਜ ਕਿਸਾਨਾਂ ਦੇ ਨਾਮ ਤੇ ਮਗਰਮੱਛ ਹੰਝੂ ਵਹਾ ਰਹੀ ਪੰਜਾਬ ਸਰਕਾਰ, ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਕੀਤੇ ਅੱਤਿਆਚਾਰ ਤੇ ਟਰਾਲੀਆਂ ਤੇ ਸਮਾਨ ਚੋਰੀ ਕਿਵੇਂ ਭੁੱਲ ਗਈ

Address

Rajpura
147021

Telephone

+919914602822

Website

Alerts

Be the first to know and let us send you an email when BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ posts news and promotions. Your email address will not be used for any other purpose, and you can unsubscribe at any time.

Contact The Business

Send a message to BKU ekta Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ:

Shortcuts

Share