Smile Please

Smile Please Knowledge in different type

09/06/2026

ਉੱਜਵਲ ਯੋਜਨਾ ਦੇ ਲਾਭ ਪਾਤਰਿਆਂ ਨੂੰ ਕੇਂਦਰ ਸਰਕਾਰ ਦਾ ਝਟਕਾ...

ਕੇਦਰ ਨੇ ਸਬਸਿਡੀ ਵਾਲੇ ਸਿਲਿੰਡਰਾਂ ਦੀ ਗਿਣਤੀ ਕੀਤੀ ਘੱਟ....

ਹੁਣ ਸਬਸਿਡੀ ਵਾਲੇ 9 ਸਿਲਡਰਾਂ ਦੀ ਜਗਹਾ ਸਿਰਫ ਚਾਰ ਸਿਲੰਡਰ ਹੀ ਮਿਲਣਗੇ....

ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਰਨ ਕੇਂਦਰ ਸਰਕਾਰ ਨੇ ਲਿਆ ਇਹ ਫੈਸਲਾ ....

ਹਰ ਸਿਲੰਡਰ ਤੇ ਮਿਲਦੀ ਸੀ 300 ਰੁਪਏ ਦੀ ਸਬਸਿਡੀ

04/06/2026

17 ਸਾਲਾ ਸਾਰਥਕ ਸਿਧਾਂਤ ਨੇ ਹਿਲਾਇਆ ਭਾਰਤੀ ਸਿੱਖਿਆ ਤੰਤਰ, ਸੰਸਦ ਤੱਕ ਪਹੁੰਚੀ ਵਿਦਿਆਰਥੀ ਦੀ ਆਵਾਜ਼

CBSE ਦੇ OSM ਸਿਸਟਮ ਅਤੇ ਟੈਂਡਰ ਪ੍ਰਕਿਰਿਆ ’ਤੇ ਚੁੱਕੇ ਗੰਭੀਰ ਸਵਾਲ

ਜਿਸ ਸਿਸਟਮ ਨੇ ਬੱਚਿਆਂ ਨੂੰ ਪਰਖਣਾ ਸੀ ਹੁਣ ਉਸੇ ਸਿਸਟਮ ਦੀ ਜਾਂਚ ਇੱਕ ਵਿਦਿਆਰਥੀ ਕਰ ਰਿਹਾ ਹੈ

✍️ – ਖੁਸ਼ਪ੍ਰੀਤ ਸਿੰਘ ਸੁਨਾਮ –

🔷ਭਾਰਤ ਦੀ ਸਿੱਖਿਆ ਪ੍ਰਣਾਲੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਕਦੇ ਪ੍ਰੀਖਿਆ ਪੱਤਰ ਲੀਕ ਹੋਣ ਦੇ ਦੋਸ਼ ਕਦੇ ਭਰਤੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਅਤੇ ਕਦੇ ਮੁਲਾਂਕਣ ਪ੍ਰਣਾਲੀ ਉੱਤੇ ਉੱਠਦੇ ਸਵਾਲ। ਕੁਝ ਸਮਾਂ ਪਹਿਲਾਂ ਸਾਹਮਣੇ ਆਏ NEET ਪੇਪਰ ਲੀਕ ਮਾਮਲੇ ਨੇ ਲੱਖਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਸਨ। ਮਾਮਲਾ ਅਦਾਲਤਾਂ ਤੱਕ ਪਹੁੰਚਿਆ ਸਰਕਾਰ ਨੂੰ ਸਫ਼ਾਈਆਂ ਦੇਣੀਆਂ ਪਈਆਂ ਅਤੇ ਦੇਸ਼ ਭਰ ਵਿੱਚ ਸਿੱਖਿਆ ਤੰਤਰ ਦੀ ਪਾਰਦਰਸ਼ਤਾ ਨੂੰ ਲੈ ਕੇ ਬਹਿਸ ਛਿੜ ਗਈ।ਇਸ ਵਿਵਾਦ ਦੀ ਗੂੰਜ ਅਜੇ ਠੰਢੀ ਵੀ ਨਹੀਂ ਪਈ ਸੀ ਕਿ ਹੁਣ ਇੱਕ ਹੋਰ ਮਾਮਲੇ ਨੇ ਦੇਸ਼ ਦੀ ਸਭ ਤੋਂ ਵੱਡੀ ਸਕੂਲੀ ਸਿੱਖਿਆ ਸੰਸਥਾ CBSE ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਵਾਰ ਸਵਾਲ ਉਠਾਉਣ ਵਾਲਾ ਕੋਈ ਰਾਜਨੀਤਿਕ ਆਗੂ, ਜਾਂਚ ਏਜੰਸੀ ਜਾਂ ਸਮਾਜਿਕ ਸੰਗਠਨ ਨਹੀਂ ਸਗੋਂ ਸਿਰਫ਼ 17 ਸਾਲ ਦਾ ਇੱਕ ਵਿਦਿਆਰਥੀ ਸਾਰਥਕ ਸਿਧਾਂਤ ਹੈ।

🔷ਝਾਰਖੰਡ ਦੇ ਰਾਂਚੀ ਨਾਲ ਸੰਬੰਧਿਤ ਕਲਾਸ 12 ਦੇ ਵਿਦਿਆਰਥੀ ਸਾਰਥਕ ਸਿਧਾਂਤ ਨੇ CBSE ਦੀ On Screen Marking (OSM) ਪ੍ਰਣਾਲੀ ਅਤੇ ਇਸ ਨਾਲ ਜੁੜੀ ਟੈਂਡਰ ਪ੍ਰਕਿਰਿਆ ਬਾਰੇ ਅਜਿਹੇ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਦੀ ਗੂੰਜ ਹੁਣ ਸੰਸਦ ਤੱਕ ਸੁਣਾਈ ਦੇ ਰਹੀ ਹੈ। ਉਸ ਵੱਲੋਂ ਕੀਤੀ ਗਈ ਖੋਜ ਅਤੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਉਸਨੂੰ ਸੰਸਦੀ ਸਥਾਈ ਕਮੇਟੀ ਅੱਗੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ।

🔷ਆਮ ਤੌਰ ’ਤੇ ਜਿਸ ਉਮਰ ਵਿੱਚ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਉਡੀਕ ਕਰਦੇ ਹਨ ਉਸ ਉਮਰ ਵਿੱਚ ਸਾਰਥਕ ਸਰਕਾਰੀ ਟੈਂਡਰ ਦਸਤਾਵੇਜ਼ਾਂ, ਤਕਨੀਕੀ ਸ਼ਰਤਾਂ ਅਤੇ ਮੁਲਾਂਕਣ ਪ੍ਰਕਿਰਿਆਵਾਂ ਦਾ ਅਧਿਐਨ ਕਰ ਰਿਹਾ ਸੀ। ਉਸਦਾ ਦਾਅਵਾ ਹੈ ਕਿ OSM ਸਿਸਟਮ ਨਾਲ ਸੰਬੰਧਿਤ ਟੈਂਡਰ ਦਸਤਾਵੇਜ਼ਾਂ ਵਿੱਚ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ ਜਿਨ੍ਹਾਂ ਬਾਰੇ ਹੋਰ ਸਪੱਸ਼ਟਤਾ ਅਤੇ ਜਾਂਚ ਦੀ ਲੋੜ ਹੈ। ਉਸਦੇ ਅਨੁਸਾਰ ਘੱਟੋ ਘੱਟ 15 ਅਜਿਹੇ ਬਿੰਦੂ ਹਨ ਜਿਨ੍ਹਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।

🔷 ਸਾਰਥਕ ਵੱਲੋਂ ਉਠਾਏ ਗਏ ਸਵਾਲ ਸਿਰਫ਼ ਟੈਂਡਰ ਪ੍ਰਕਿਰਿਆ ਤੱਕ ਹੀ ਸੀਮਿਤ ਨਹੀਂ ਹਨ। ਉਸਨੇ CBSE ਦੇ On Screen Marking (OSM) ਸਿਸਟਮ ਦੀ ਕਾਰਗੁਜ਼ਾਰੀ ਬਾਰੇ ਵੀ ਗੰਭੀਰ ਚਿੰਤਾਵਾਂ ਜਤਾਈਆਂ ਹਨ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਨੂੰ ਸਕੈਨ ਕਰਕੇ ਡਿਜ਼ੀਟਲ ਰੂਪ ਵਿੱਚ ਅਪਲੋਡ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਪ੍ਰੀਖਿਅਕ ਉਨ੍ਹਾਂ ਦੀ ਆਨਲਾਈਨ ਜਾਂਚ ਕਰਦੇ ਹਨ।

🔷ਸਾਰਥਕ ਦਾ ਕਹਿਣਾ ਹੈ ਕਿ ਉਸਦੀ ਪੜਚੋਲ ਦੌਰਾਨ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਸਕੈਨ ਕੀਤੀਆਂ ਗਈਆਂ ਉੱਤਰ ਪੱਤਰੀਆਂ ਦੇ ਕੁਝ ਹਿੱਸੇ ਧੁੰਦਲੇ ਜਾਂ ਅਸਪੱਸ਼ਟ ਨਜ਼ਰ ਆ ਰਹੇ ਸਨ। ਉਸਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਕਿਸੇ ਵਿਦਿਆਰਥੀ ਦਾ ਜਵਾਬ ਹੀ ਸਕੈਨਿੰਗ ਦੌਰਾਨ ਪੂਰੀ ਤਰ੍ਹਾਂ ਸਪੱਸ਼ਟ ਨਾ ਹੋਵੇ ਤਾਂ ਕੀ ਉਸਦਾ ਮੁਲਾਂਕਣ ਪੂਰੀ ਨਿਰਪੱਖਤਾ ਨਾਲ ਕੀਤਾ ਜਾ ਸਕਦਾ ਹੈ? ਉਸਦਾ ਮੰਨਣਾ ਹੈ ਕਿ ਜਦੋਂ ਹਰ ਸਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਇਸ ਪ੍ਰਣਾਲੀ ਉੱਤੇ ਨਿਰਭਰ ਕਰਦਾ ਹੈ ਤਾਂ ਸਕੈਨਿੰਗ ਤੋਂ ਲੈ ਕੇ ਮੁਲਾਂਕਣ ਤੱਕ ਹਰ ਪੜਾਅ ਦੀ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

🔷ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੁਝ ਮਾਮਲਿਆਂ ਵਿੱਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉੱਤਰ ਪੱਤਰੀਆਂ ਦੇ ਸਾਰੇ ਹਿੱਸਿਆਂ ਦੀ ਸਮੀਖਿਆ ਉਨੀ ਬਾਰੀਕੀ ਨਾਲ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਅਜੇ ਹੋਣੀ ਬਾਕੀ ਹੈ ਪਰ ਸਾਰਥਕ ਦਾ ਕਹਿਣਾ ਹੈ ਕਿ ਮਾਮਲਾ ਸਿਰਫ਼ ਇੱਕ ਟੈਂਡਰ ਜਾਂ ਤਕਨੀਕੀ ਪ੍ਰਕਿਰਿਆ ਦਾ ਨਹੀਂ ਸਗੋਂ ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦਾ ਹੈ ਜੋ ਆਪਣੀ ਮਿਹਨਤ ਦਾ ਸਹੀ ਮੁਲਾਂਕਣ ਹੋਣ ਦੀ ਉਮੀਦ ਰੱਖਦੇ ਹਨ। ਕਿਉਕਿ ਇੰਨਾਂ ਪ੍ਰੀਖਿਆਵਾਂ ਦੇ ਨੰਬਰਾਂ ਨੇ ਹੀ ਵਿਦਿਆਰਥੀ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ ।

🔷ਸਾਰਥਕ ਵੱਲੋਂ ਕੀਤੀ ਗਈ ਇਹ ਖੋਜ ਪਹਿਲਾਂ ਸੋਸ਼ਲ ਮੀਡੀਆ ਅਤੇ ਫਿਰ ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣੀ। ਇਸ ਤੋਂ ਬਾਅਦ ਸੰਸਦੀ ਸਥਾਈ ਕਮੇਟੀ ਨੇ ਉਸਨੂੰ ਆਪਣੀ ਗੱਲ ਰੱਖਣ ਲਈ ਸੱਦਾ ਦਿੱਤਾ। ਰਿਪੋਰਟਾਂ ਮੁਤਾਬਕ ਕਮੇਟੀ ਨੇ ਨਾ ਸਿਰਫ਼ ਉਸਦੀ ਗੱਲ ਸੁਣੀ ਸਗੋਂ CBSE ਦੇ ਅਧਿਕਾਰੀਆਂ ਤੋਂ ਵੀ ਸਪੱਸ਼ਟੀਕਰਨ ਮੰਗਿਆ। ਕਮੇਟੀ ਦੇ ਕਈ ਮੈਂਬਰ ਉਸਦੀ ਤਿਆਰੀ ਅਤੇ ਦਸਤਾਵੇਜ਼ੀ ਖੋਜ ਤੋਂ ਪ੍ਰਭਾਵਿਤ ਨਜ਼ਰ ਆਏ। ਇੱਕ ਮੈਂਬਰ ਨੇ ਤਾਂ ਹਲਕੇ ਫੁਲਕੇ ਅੰਦਾਜ਼ ਵਿੱਚ ਇਹ ਤੱਕ ਕਹਿ ਦਿੱਤਾ ਕਿ CBSE ਉਸਨੂੰ ਆਪਣਾ ਸਲਾਹਕਾਰ ਹੀ ਕਿਉਂ ਨਹੀਂ ਬਣਾ ਲੈਂਦੀ।

🔷ਇਸ ਪੂਰੇ ਮਾਮਲੇ ਦੀ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਸ ਪ੍ਰਣਾਲੀ ਦਾ ਕੰਮ ਵਿਦਿਆਰਥੀਆਂ ਦੀ ਯੋਗਤਾ ਨੂੰ ਪਰਖਣਾ ਹੈ ਅੱਜ ਉਹੀ ਪ੍ਰਣਾਲੀ ਇੱਕ ਵਿਦਿਆਰਥੀ ਦੇ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੈ। ਜਿਸ ਸਿਸਟਮ ਨੇ ਬੱਚਿਆਂ ਨੂੰ ਨੰਬਰ ਦੇਣੇ ਸਨ ਅੱਜ ਉਹੀ ਸਿਸਟਮ ਖੁਦ ਜਵਾਬ ਦੇਣ ਲਈ ਮਜਬੂਰ ਹੋ ਰਿਹਾ ਹੈ।

🔷ਇਹ ਮਾਮਲਾ ਹੁਣ ਸਿਰਫ਼ OSM ਸਿਸਟਮ ਜਾਂ ਕਿਸੇ ਇੱਕ ਟੈਂਡਰ ਦੀ ਜਾਂਚ ਤੱਕ ਸੀਮਿਤ ਨਹੀਂ ਰਿਹਾ। ਇਹ ਸਵਾਲ ਪੂਰੇ ਸਿੱਖਿਆ ਤੰਤਰ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਭਰੋਸੇਯੋਗਤਾ ਨਾਲ ਜੁੜ ਗਿਆ ਹੈ। ਆਖ਼ਰ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀਆਂ ਸੰਸਥਾਵਾਂ ਉੱਤੇ ਲੋਕਾਂ ਦਾ ਭਰੋਸਾ ਬਣਿਆ ਰਹਿਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ ਜਿੰਨਾ ਕਿ ਪ੍ਰੀਖਿਆਵਾਂ ਦਾ ਨਿਰਪੱਖ ਹੋਣਾ।

🔷ਸਵਾਲ ਇਹ ਵੀ ਹੈ ਕਿ ਜਿਸ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੀ ਨਿਗਰਾਨੀ ਲਈ ਹਜ਼ਾਰਾਂ ਅਧਿਕਾਰੀ, ਮਾਹਿਰ, ਕਮੇਟੀਆਂ ਅਤੇ ਸਲਾਹਕਾਰ ਮੌਜੂਦ ਹਨ ਉੱਥੇ ਇੱਕ 17 ਸਾਲਾ ਵਿਦਿਆਰਥੀ ਨੂੰ ਸੰਸਦ ਤੱਕ ਜਾ ਕੇ ਇਹ ਮੁੱਦੇ ਉਠਾਉਣੇ ਪੈ ਰਹੇ ਹਨ। ਜੇ ਇੱਕ ਵਿਦਿਆਰਥੀ ਸਰਕਾਰੀ ਦਸਤਾਵੇਜ਼ਾਂ ਦਾ ਅਧਿਐਨ ਕਰਕੇ ਸੰਭਾਵਿਤ ਖਾਮੀਆਂ ਵੱਲ ਧਿਆਨ ਦਿਵਾ ਸਕਦਾ ਹੈ ਤਾਂ ਇਹ ਪੁੱਛਣਾ ਵੀ ਜਾਇਜ਼ ਹੈ ਕਿ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਕਿੱਥੇ ਸਨ?

🔷ਫਿਲਹਾਲ ਜਾਂਚ ਜਾਰੀ ਹੈ ਅਤੇ ਅੰਤਿਮ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪਰ ਇੱਕ ਗੱਲ ਸਪੱਸ਼ਟ ਹੈ ਕਿ NEET ਵਿਵਾਦ ਤੋਂ ਬਾਅਦ ਹੁਣ CBSE ਦੇ OSM ਮਾਮਲੇ ਨੇ ਇੱਕ ਵਾਰ ਫਿਰ ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਬਾਰੇ ਗੰਭੀਰ ਚਰਚਾ ਛੇੜ ਦਿੱਤੀ ਹੈ। ਸੰਭਵ ਹੈ ਕਿ ਜਾਂਚ ਤੋਂ ਬਾਅਦ ਕੁਝ ਦੋਸ਼ ਸਹੀ ਸਾਬਤ ਹੋਣ ਅਤੇ ਕੁਝ ਗਲਤ ਪਰ ਇੱਕ 17 ਸਾਲਾ ਵਿਦਿਆਰਥੀ ਵੱਲੋਂ ਦੇਸ਼ ਦੇ ਸਿੱਖਿਆ ਤੰਤਰ ਨੂੰ ਚੁਣੌਤੀ ਦੇ ਕੇ ਸੰਸਦ ਦਾ ਧਿਆਨ ਆਪਣੇ ਵੱਲ ਖਿੱਚਣਾ ਆਪਣੇ ਆਪ ਵਿੱਚ ਇੱਕ ਅਸਾਧਾਰਣ ਘਟਨਾ ਹੈ।

29/05/2026

ਸੁਨਾਮ ਨਗਰ ਕੌਂਸਲ ਦੇ ਜੇਤੂ ਉਮੀਦਵਾਰਾਂ ਦੀ ਲਿਸਟ:

29/05/2026

ਸੁਨਾਮ ਦਾ ਰਿਜ਼ਲਟ:

22/05/2026

ਰਾਖਵੇਂਕਰਨ 'ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ.....

22/05/2026
22/05/2026

ਪੰਜਾਬ ਸਰਕਾਰ ਜਾਨ ਲੇਵਾ ਕੁੱਤਿਆਂ ਨੂੰ ਕਰੇਗੀ ਖਤਮ ...

ਪੰਜਾਬ ਚ ਕੱਲ ਤੋਂ ਸ਼ੁਰੂ ਕੀਤੀ ਜਾਏਗੀ ਇਹ ਮੁਹਿਮ - CM ਭਗਵੰਤ ਮਾਨ

ਪੰਜਾਬ ਸਰਕਾਰ ਵੱਲੋਂ ਖਤਰਨਾਕ ਕੁੱਤਿਆਂ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤੇ ਮੁਹਿੰਮ ਕੱਲ ਤੋਂ ਹੀ ਸ਼ੁਰੂ ਕੀਤੀ ਜਾਵੇਗੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਖਤਰਨਾਕ ਕੁੱਤਿਆਂ ਨੂੰ ਖਾਤਮੇ ਨੂੰ ਲੈ ਕੇ ਜੋ ਮੰਜੂਰੀ ਸੰਬਧੀ ਜੋ ਫੈਸਲਾ ਜਾਰੀ ਕੀਤਾ ਹੈ, ਪੰਜਾਬ ਸਰਕਾਰ ਉਸ ਫੈਸਲੇ ਦਾ ਸਵਾਗਤ ਕਰਦੀ ਹੈ। ਉਹਨਾਂ ਦੇ ਨਿਰਦੇਸ਼ਾਂ ਮੁਤਾਬਿਕ ਜੋ ਕੁੱਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਹਨ ਉਹਨਾਂ ਆਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਮਾਰਨ ਲਈ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

22/05/2026

ਕੈਨੇਡਾ 'ਚ ਜੱਜ ਬਣਿਆ ਪੰਜਾਬੀ ਨੌਜਵਾਨ!!

ਖੰਨਾ ਦੇ ਪਿੰਡ ਨਸਰਾਲੀ ਨਾਲ ਸਬੰਧਿਤ ਹੈ ਵਿਕਰਮਜੀਤ ਸਿੰਘ ਔਜਲਾ!!

23/12/2024

_*Our next calender year is a mathematical wonder.*_

_*Interesting 2025*_

_*1) 2025, itself is a square*_

_*2) It's a product of two squares,*_
_*Viz. 9² x 5² = 2025*_

_*3) It is the sum of 3-squares,*_
_*viz. 40²+ 20²+5²= 2025*_

_*4) It's the first square after 1936*_

_*5) It's the sum of cubes, of all the single digits, from 1 to 9,*_
_*viz. 1³+2³+3³+4³+5³+6³+7³+8³+9³= 2025.*_

_*This is going to be our NEXT YEAR.*_

30/09/2024

महाभारत का युद्ध जब ख़तम हुआ तो हर तरफ लाशे बिछी थी।
लोग कहते है कि कुरुक्षेत्र की मिट्टी युद्ध में मरने वालो के खून से लाल हो गई थी।
ऐसे में बहुत सी औरते बेवा हुई और बहुत से बच्चे यतीम हुए।
बेवा हुई औरतों को उस समय कृष्ण ने अपनाकर अपना नाम दिया था।
इसी घटना कि वजह से लोग कहते फिरते है कि कृष्ण ने सोलह हजार से ज्यादा शादियां की थी।
मुझे हिन्दू धर्म में दो कैरेक्टर बहुत खूबसूरत लगते है,
एक कृष्ण और दूसरा कर्ण।
आज कृष्ण की बात करते है कर्न की फिर कभी।
कृष्ण ने लोगो को बताया कि भगवान होने के लिए भगवान जैसा बनना जरूरी नहीं है।
उनकी जिंदगी मुझे इंसानों जैसी लगती है।
उन्होंने चोरी भी की,
प्रेम भी,
छल भी,
और रक्षा भी।
माखन की हांडी में हाथ डाले मुंह के चारो तरफ माखन लगाए कृष्ण की फोटो में मुझे सिर्फ एक बच्चा नजर आता है।
किसी भी बच्चे के सामने उसकी फेवरेट चीज रख दीजिए वो भी अपना हाल वैसा ही कर लेगा जैसे श्री कृष्ण ने अपना बना रखा था।
मतलब भगवान होना कितना सिम्पल सा था कृष्ण के लिए।
भगवान होकर भी उन्होंने खुद को गलतियों से अछूता नहीं रखा।
अधर्म और धर्म की उस लड़ाई का पता कृष्ण को बहुत पहले से था।
गांधारी ने जब अपने पति धृतराष्ट्र के प्रेम में आंख पर पट्टी बांधी तो उसके कई सालो बाद उन्होंने उसे खोलने का फैसला किया।
उन्होंने दुर्योधन से कहा कि मेरे सामने निर्वस्त्र होकर आना।
कृष्ण को मालूम था कि यहां से अधर्म और धर्म की लड़ाई का पूरा किस्सा बदल सकता है।
उन्होंने दुर्योधन को समझाया कि मा है तुम्हारी ऐसे कैसे चले जाओगे?
दुर्योधन केले का पत्ता लपेटे मा के सामने हाजिर हुआ।
इस वजह से पूरा बदन वज्र का होने के बावजूद ढका हुआ हिस्सा छूट गया।
भीम और दुर्योधन की लड़ाई में शायद भीम हरा पाते दुर्योधन को,
अगर कृष्ण न बताते की वार कहा करना है।
कृष्ण को मालूम था कि वो जो कर रहे है इसकी कीमत उन्हें अपना वंश गवाकर चुकानी होगी,
क्युकी उन्हें मालूम था कि ये सब उन्हें एक दिन गांधारी के श्राप का भोगी बना देगा।
कृष्ण भगवान थे,
चाहते तो राधा से विवाह करने के लिए उन्हें दुनिया की कोई ताकत नहीं रोक पाती,
लेकिन उन्हें तो प्रेम की परिभाषा लिखनी थी।
उन्हें समझाना था कि ये जो मेरे बगल में रखी मूर्ति तुम पूज रहे हो इन्हे इसका अधिकार धर्म ने नहीं,
प्रेम ने दिया है।
सुदामा बचपन में कृष्ण से छुपकर खाते थे इसलिए उन्हें दरिद्रता मिली,
कृष्ण ये बात उस वक्त भी जानते थे,
और उन्हें ये बात तब भी मालूम थी जब वो सुदामा के पाव धूल रहे थे।
पर उन्हें तो बस ये सिखाना था कि मित्रता क्या होती है।
और मित्रता निभाने के लिए भगवान होना जरूरी नहीं है।
कृष्ण सोने के पालने में नहीं पले थे,
उन्होंने पैदा होते ही यमुना की तेज धारा झेली,
बचपन उनका उसी तरह गुजरा जैसा इस दुनिया की एक बड़ी आबादी का गुजरता है।
सोने का सिंहासन उन्हें मिला नहीं उन्होंने हासिल किया था।
वो भगवान थे,
सोने के पालने में भी पल सकते थे,
गाय चराने के बजाय सोने के खिलौने से खेल सकते थे,
लेकिन उन्होंने वो चुना जो वो भगवान रहते हुए औरो के लिए चुनते है।
उन्होंने संघर्ष चुना,
और जीत कर दिखाया कि जीतते कैसे है,
क्युकी उन्हें जीवन का सार सिखाना था।
कृष्ण को पता था कि महाभारत होना तय है,
इसे कोई रोक नहीं सकता।
फिर भी वो दुर्योधन को मनाने गए।
वो चाहते तो एक दिन एक पहर एक घड़ी में महाभारत का युद्ध ख़तम हो जाता,
लेकिन उन्होंने होने दिया सब कुछ,
और अर्जुन का रथ संभाले सब कुछ देखते रहे।
उन्हें मालूम था कि ये होना जरूरी है,
क्युकी गीता का उपदेश वो अगर दरबार में देते तो उसे समझ पाना मुश्किल था।
गीता का सार समझने के लिए महाभारत का युद्ध होना जरूरी था।
उस युद्ध में युधिष्ठिर झूठ नहीं बोलना चाहते थे,
क्युकी उन्हें धर्म ज्यादा प्यारा था,
आज दुनिया उन्हें धर्म राज कहती है,
लेकिन जो कृष्ण ने किया वो अपनी प्रतिष्ठा अपने सम्मान के लिए नहीं किया,
आज आप बहुत आसानी से कह सकते है कि कृष्ण ने छल किया,
लेकिन धर्म की रक्षा के लिए कृष्ण ने वो सब किया जो जरूरी था।
मै बहुत सालों तक ये सवाल मन में लेकर घूमता रहा कि कृष्ण की मृत्यु कैसे हुई थी,
और जब पता चला तो बहुत अजीब लगा।
इतने बड़े योद्धा,
महाभारत के सारे महारथियों को बिना हथियार उठाए सिर्फ अपनी दिमाग से हराने वाले कृष्ण की मृत्यु एक बहेलिया के हाथो कैसे हो सकती है।
लेकिन फिर समझ आया,
कृष्ण अपने पूरे जीवन में भगवान बन के रहे ही नहीं,
उन्होंने सब कुछ इंसानों सा किया,
प्रेम
मित्रता
छल
युद्ध
सब कुछ इंसानों सा।
उनकी मृत्यु भी उसी तरह हुई जैसे कोई आम इंसान की होती है।
आप कृष्ण को भगवान समझकर पूज सकते है,
और कृष्ण को इंसान समझकर उनके जैसा बन भी सकते है।
कृष्ण उन दो लड़कों की दोस्ती में है जो खाते वक्त पनीर का टुकड़ा अपने दोस्त की थाली से बिना सोचे उठा लेते है।
कृष्ण उन दो लोगो के प्रेम में भी है जो बस प्रेम है और कुछ नहीं।
कृष्ण उस लड़के में भी है जिसने दुनियादारी देखकर अच्छाई छोड़कर जैसे को तैसा वाला मिजाज बना लिया है।
कृष्ण वहां भी है जो अपनी रक्षा के लिए सामने वाले से लड़ जाता है।
कृष्ण उस लड़के में भी है जो बस में चढ़ती लड़की से बेवजह चिपकता नहीं,
कृष्ण हर जगह है।
कृष्ण बहुत सिम्पल है कूल है।

(लिखने में एक गलती हुई है मुझसे,
सोलह हजार औरते बन्दी थी नरकासुर नमक राक्षस की,
उसका वध करने के बाद श्री कृष्ण ने उन्हें आज़ाद कराकर अपना नाम दिया था।

🙏🙏🙏

Address

Sunam
148028

Website

Alerts

Be the first to know and let us send you an email when Smile Please posts news and promotions. Your email address will not be used for any other purpose, and you can unsubscribe at any time.

Share

Category