dhillon bangher wail

dhillon bangher wail fun

16/08/2025

ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦੀ ਠਹਿਰ..ਕੇਰਾਂ ਹੌਲੀ ਉਮਰ ਦੇ ਦੋ ਸਿੰਘ..ਇੱਕ ਭਾਣਜਾ ਸੀ ਸ਼ਾਇਦ..ਸੁਨੇਹਾ ਜਾਂ ਕੋਈ ਚੀਜ ਫੜਾਉਣ ਆਏ..ਇੱਕ ਦਾ ਲਾਲ ਸੂਹਾ ਮੁਖੜਾ ਲੁੱਛ-ਲੁੱਛ ਕਰੀ ਜਾਵੇ..ਮੁੜਨ ਲੱਗੇ ਨੂੰ ਆਖਿਆ ਓਏ ਆਸਾ ਪਾਸਾ ਵੇਖ ਕੇ ਜਾਇਓ..ਕਿੱਦਾਂ ਮਰਨ ਮਿੱਟੀ ਚੜੀ ਹੋਈ ਏ..!

ਫੇਰ ਵਾਕਿਆ ਹੀ ਓਹੀ ਗੱਲ ਹੋਈ..ਆਥਣ ਤੀਕਰ ਦੋਹਾਂ ਦਾ ਸੁਨੇਹਾ ਆ ਗਿਆ..!

ਜਿਗਿਆਸਾ ਹੋਈ ਇਹ ਮਰਨ ਮਿੱਟੀ ਹੁੰਦੀ ਕੀ..?

ਜੁਆਬ..ਜਦੋਂ ਚੀਕਣੀ ਮਿੱਟੀ ਦੇ ਉਭਾਰ ਤੇ ਤਾਜੇ ਪਏ ਮੀਂਹ ਮਗਰੋਂ ਚੜ ਆਏ ਸੂਰਜ ਦੀ ਪਹਿਲੀ ਕਿਰਨ ਪੈਂਦੀ ਏ ਤਾਂ ਇਹ ਲਿਸ਼ਕ ਉੱਠਦੀ..!

ਫੇਰ ਇਹੋ ਲਿਸ਼ਕੋਰ ਵੇਖ ਲੋਕ ਮਿੱਟੀ ਪੁੱਟ ਕੋਠੇ ਲਿੰਬ ਲੈਂਦੇ..ਮੁੱਕ ਜਾਣ ਦੇ ਡਰੋਂ ਜਿਹੜੀ ਲਿਸ਼ਕੋਰ ਕਦੇ ਵੀ ਘੱਟ ਨਾ ਹੋਵੇ ਓਹੋ ਹੁੰਦੀ ਮਰਨ ਮਿੱਟੀ..!

ਮੁੱਕ ਜਾਣ ਦਾ ਚਾਅ..ਫਨਾਹ ਹੋ ਜਾਣ ਦੀ ਕਾਹਲੀ..ਸਾਮਣੇ ਖਲੋਤੀ ਮੌਤ ਵੇਖ ਬੇਪਰਵਾਹੀ ਦਾ ਆਲਮ..ਏਹੀ ਮਰਨ ਮਿੱਟੀ ਛੇ ਜੂਨ ਨੂੰ ਪ੍ਰਕਰਮਾਂ ਵਿਚ ਆਮ ਤੁਰੀ ਫਿਰਦੀ ਵੇਖੀ ਸੀ..ਸੰਖੇਪ ਅਰਦਾਸ ਮਗਰੋਂ ਸਾਮਣੇ ਖੁੱਲੇ ਵੇਹੜੇ ਵਿਚ ਜਾ ਉੱਤਰੀ..ਬਹੱਤਰ ਬਹੱਤਰ ਘੰਟੇ ਚੱਲਦੇ ਸੰਘਰਸ਼ਾਂ ਦੌਰਾਨ ਆਮ ਹੀ ਫਿਜ਼ਾ ਵਿਚ ਘੁਲ ਜਾਂਦੀ..!

ਦੀਪ ਦੇ ਆਖਰੀ ਦਿਨ..ਨਿਰੀ ਪੂਰੀ ਬੱਸ ਇਹੀ ਕੈਫ਼ੀਅਤ..ਕਿਸੇ ਮਖੌਲ ਕਰ ਦੇਣਾ..ਚੋਬ ਲਾ ਦੇਣੀ..ਜਮੀਰ ਨੂੰ ਟੁੰਬ ਦੇਣਾ..ਗਾਹਲ ਕੱਢ ਦੇਣੀ..ਠਿੱਠ ਕਰ ਦੇਣਾ..ਇਹ ਆਪਣੀ ਪ੍ਰਤੀਕਿਰਿਆ ਜਾਹਿਰ ਕਰੇ..ਕੌਂਮੀ ਨਿਸ਼ਾਨੇ ਤੋਂ ਭਟਕ ਜਾਵੇ..ਪਰ ਅੱਗੋਂ ਸਿਰਫ ਏਹੀ ਮਿਕਨਾਤੀਸੀ ਹਾਸੀ..ਕੋਈ ਗੱਲ ਨੀ ਬਾਈ..ਤੂੰ ਖੁਸ਼ ਹੋ ਲੈ..ਜੇ ਗੱਲ ਪੰਜਾਬ ਤੇ ਆ ਗਈ ਤਾਂ ਫ਼ਿਲਮਾਂ ਵੀ ਛੱਡ ਦਿਆਂਗੇ..ਹੋਰ ਦੱਸ..ਮੱਕੜ ਜਿਸਨੂੰ ਪੀੜ ਮਨਾਉਂਦੀ ਰਗ ਸਮਝ ਦੱਬਣਾ ਚਾਹ ਰਿਹਾ ਸੀ..ਉਹ ਤਾਂ ਉਸਤੋਂ ਵੀ ਵਾਹਵਾ ਅਗਾਂਹ ਲੰਘ ਜਹਾਨ ਛੱਡਣ ਦੀ ਤਿਆਰੀ ਕਰੀ ਬੈਠਾ ਸੀ.. ਲੁੱਛ ਲੁੱਛ ਕਰਦਾ ਮੁਖਾੜ ਬਿੰਦ..!

ਜੋਬਨ ਤੇ ਅੱਪੜ ਗਈ ਮਰਨ ਮਿੱਟੀ ਪੂਰੀ ਲਿਸ਼ਕੋਰ ਦੇ ਰਹੀ ਸੀ..ਅਨਭੋਲ ਕੋਲੋਂ ਦੀ ਲੰਘੀ ਗਏ..ਪਰ ਦਿੱਲੀ ਨੇ ਇਹ ਲਿਸ਼ਕੋਰ ਮਹਿਸੂਸ ਕਰ ਲਈ..ਫੇਰ ਬਿੱਪਰਵਾਦੀ ਬਿਧ ਘੜ ਦਿੱਤੀ..!

ਅੱਜ ਵੀ ਤੇਰੀਆਂ ਆਖੀਆਂ ਇੰਨ ਬਿੰਨ ਸੱਚੀਆਂ ਹੋ ਰਹੀਆਂ..ਕਈ ਵਰਸੋਈਆਂ ਰੂਹਾਂ ਪੰਜਾਂ ਸੱਤਾਂ ਸਾਲਾਂ ਵਿਚ ਹੀ ਸੌ ਸਾਲ ਦਾ ਜੀਵਨ ਜਿਉਂ ਜਾਂਦੀਆਂ ਤੇ ਕਈਆਂ ਦੇ ਅੱਡੀਆਂ ਰਗੜ ਰਗੜ ਪੂਰੇ ਕੀਤੇ ਦਸ ਗਿਆਰਾਂ ਦਹਾਕੇ ਵੀ ਅਖੀਰ ਨੂੰ ਮਿੱਟੀ ਹੋ ਨਿੱਬੜਦੇ..!

ਜੋਬਨ ਰੁੱਤੇ ਜੋ ਵੀ ਮਰਦਾ..ਫੁੱਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ..ਜਾਂ ਕੋਈ ਕਰਮਾਂ ਵਾਲਾ..!
ਜਿਉਂਦਾ ਰਹਿ ਕਰਮਾਂ ਵਾਲਿਆਂ..!
ਹਰਪ੍ਰੀਤ ਸਿੰਘ ਜਵੰਦਾ

24/11/2024
18/10/2024

Address

Bangher Mobhat Singh
Talwandi Sabo
151509

Website

Alerts

Be the first to know and let us send you an email when dhillon bangher wail posts news and promotions. Your email address will not be used for any other purpose, and you can unsubscribe at any time.

Share

Category