ਭਾਰਤੀ ਕਿਸਾਨ ਯੂਨੀਅਨ ਪੰਜਾਬ

  • Home
  • India
  • Zira
  • ਭਾਰਤੀ ਕਿਸਾਨ ਯੂਨੀਅਨ ਪੰਜਾਬ

ਭਾਰਤੀ ਕਿਸਾਨ ਯੂਨੀਅਨ ਪੰਜਾਬ ਹੱਕ ਸੱਚ ਲਈ ਖੜ੍ਹਨਾ, ਮਜ਼ਲੂਮਾਂ ਦੇ ਲਈ ਲੜਨਾ

29/07/2026
ਭਾਰਤੀ ਕਿਸਾਨ ਯੂਨੀਅਨ  ਪੰਜਾਬ
29/07/2026

ਭਾਰਤੀ ਕਿਸਾਨ ਯੂਨੀਅਨ ਪੰਜਾਬ

ਭਾਰਤੀ ਕਿਸਾਨ ਯੂਨੀਅਨ ਪੰਜਾਬ
26/07/2026

ਭਾਰਤੀ ਕਿਸਾਨ ਯੂਨੀਅਨ ਪੰਜਾਬ

ਭਾਰਤੀ ਕਿਸਾਨ ਯੂਨੀਅਨ ਪੰਜਾਬ
23/07/2026

ਭਾਰਤੀ ਕਿਸਾਨ ਯੂਨੀਅਨ ਪੰਜਾਬ

ਜ਼ਿਲ੍ਹਾ ਮੋਗਾ ਦੇ ਪਿੰਡ ਬ੍ਰਹਮ ਕੇ ਦੇ ਨਿਵਾਸੀ ਅਤੇ ਸਾਡੇ ਸਤਿਕਾਰਯੋਗ ਸਾਥੀ ਗੁਰਵੰਤ ਸਿੰਘ ਗਗਨ ਸੰਧੂ ਦੇ ਪਿਤਾ ਸ. ਜਸਵੰਤ ਸਿੰਘ ਸੰਧੂ ਜੀ ਦੀ ਅੰ...
22/07/2026

ਜ਼ਿਲ੍ਹਾ ਮੋਗਾ ਦੇ ਪਿੰਡ ਬ੍ਰਹਮ ਕੇ ਦੇ ਨਿਵਾਸੀ ਅਤੇ ਸਾਡੇ ਸਤਿਕਾਰਯੋਗ ਸਾਥੀ ਗੁਰਵੰਤ ਸਿੰਘ ਗਗਨ ਸੰਧੂ ਦੇ ਪਿਤਾ ਸ. ਜਸਵੰਤ ਸਿੰਘ ਸੰਧੂ ਜੀ ਦੀ ਅੰਤਿਮ ਅਰਦਾਸ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਦੁੱਖ ਦੀ ਘੜੀ ਵਿੱਚ ਯੂਨੀਅਨ ਦੇ ਆਗੂਆਂ ਅਤੇ ਸਾਥੀਆਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸੋਗਵਾਰ ਪਰਿਵਾਰ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਪ੍ਰਦਾਨ ਕਰਨ।ਭਾਰਤੀ ਕਿਸਾਨ ਯੂਨੀਅਨ ਪੰਜਾਬ ਹਮੇਸ਼ਾ ਆਪਣੇ ਜੁਝਾਰੂ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁਖ-ਦੁਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਦ੍ਰਿੜਤਾ ਨਾਲ ਨਾਲ ਖੜ੍ਹੀ ਹੈ।

13/07/2026

ਸਰਕਾਰ ਅਤੇ ਪ੍ਰਸ਼ਾਸਨ ਦੇ ਮੂੰਹ 'ਤੇ ਚਪੇੜ: ਹੱਕ-ਸੱਚ ਦੀ ਆਵਾਜ਼ ਦਬਾਉਣ ਵਾਲੇ ਗੁੰਡਾ ਅਨਸਰਾਂ ਦੀ ਹੁਣ ਖੈਰ ਨਹੀਂ!

ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਹਲਕਾ ਧਰਮਕੋਟ ਦੇ ਪਿੰਡ ਸ਼ੇਰਪੁਰ ਤਾਇਬਾ ਵਿਖੇ ਹੋਈ ਸ਼ਰਮਨਾਕ ਅਤੇ ਅੰਨ੍ਹੇਵਾਹ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿਖੇਧੀ ਕੀਤੀ ਜਾਂਦੀ ਹੈ। ਸਾਡੀ ਜਥੇਬੰਦੀ ਦੇ ਜ਼ਿਲ੍ਹਾ ਮੋਗਾ ਦੇ ਪ੍ਰਚਾਰਕ ਸਕੱਤਰ ਸੁਰਜੀਤ ਸਿੰਘ ਰੰਧਾਵਾ 'ਤੇ ਪਿਛਲੇ ਦਿਨੀਂ ਹੋਇਆ ਜਾਨਲੇਵਾ ਹਮਲਾ ਸਿਰਫ਼ ਇੱਕ ਵਿਅਕਤੀ 'ਤੇ ਹਮਲਾ ਨਹੀਂ, ਬਲਕਿ ਪੂਰੀ ਮਨੁੱਖਤਾ, ਗਰੀਬਾਂ ਦੇ ਹੱਕਾਂ ਅਤੇ ਕਾਨੂੰਨ ਦੇ ਜਨਾਜ਼ੇ 'ਤੇ ਹਮਲਾ ਹੈ। ਸੁਰਜੀਤ ਸਿੰਘ ਰੰਧਾਵਾ ਪਿੰਡ ਦੇ ਇੱਕ ਬੇਸਹਾਰਾ ਅਤੇ ਗਰੀਬ ਪਰਿਵਾਰ ਨਾਲ ਹੋ ਰਹੇ ਧੱਕੇ ਖ਼ਿਲਾਫ਼ ਚੱਟਾਨ ਵਾਂਗ ਖੜ੍ਹੇ ਸਨ। ਪਰ ਮੌਜੂਦਾ ਸਰਪੰਚ ਅਤੇ ਉਸ ਦੇ ਸੱਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਸਾਥੀਆਂ ਨੂੰ ਇਹ ਹੱਕ ਦੀ ਆਵਾਜ਼ ਬਰਦਾਸ਼ਤ ਨਹੀਂ ਹੋਈ। ਉਹਨਾਂ ਨੇ ਕਾਇਰਾਂ ਵਾਂਗ ਕਿਰਪਾਨਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸੁਰਜੀਤ ਸਿੰਘ 'ਤੇ ਹਮਲਾ ਕਰ ਦਿੱਤਾ। ਅੱਜ ਉਹ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖ਼ਲ ਹਨ, ਉਹਨਾਂ ਦੀ ਬਾਂਹ ਤੋੜ ਦਿੱਤੀ ਗਈ ਹੈ ਅਤੇ ਸਰੀਰ 'ਤੇ ਡੂੰਘੇ ਜ਼ਖ਼ਮ ਹਨ। ਇਸ ਤੋਂ ਵੀ ਵੱਧ ਸ਼ਰਮਨਾਕ ਅਤੇ ਹਿਰਦੇਵੇਦਕ ਗੱਲ ਇਹ ਹੈ ਕਿ ਹਮਲਾਵਰਾਂ ਵੱਲੋਂ ਇੱਕ ਗੁਰਸਿੱਖ ਦੀ ਦਾੜੀ ਪੁੱਟੀ ਗਈ ਅਤੇ ਪੱਗ ਦੀ ਘੋਰ ਬੇਅਦਬੀ ਕੀਤੀ ਗਈ। ਪੰਜਾਬ ਦੀ ਗੁਰੂਆਂ-ਪੀਰਾਂ ਦੀ ਧਰਤੀ 'ਤੇ, ਜਿੱਥੇ ਪੱਗ ਦੀ ਆਣ-ਸ਼ਾਨ ਲਈ ਸਿਰ ਵਾਰ ਦਿੱਤੇ ਜਾਂਦੇ ਹਨ, ਉੱਥੇ ਸੱਤਾਧਾਰੀ ਸਰਪੰਚ ਦੀ ਸ਼ਹਿ 'ਤੇ ਗੁੰਡੇ ਇੱਕ ਗੁਰਸਿੱਖ ਦੀ ਦਸਤਾਰ ਨੂੰ ਹੱਥ ਪਾ ਰਹੇ ਹਨ। ਅਸੀਂ ਮੌਜ਼ੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕਰਦੇ ਹਾਂ ਕਿ ਕੀ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ? ਕੀ ਅਖੌਤੀ ਲੋਕ-ਪ੍ਰਤੀਨਿਧ ਸਰਪੰਚ ਹੁਣ ਗੁੰਡਾਗਰਦੀ ਦੇ ਜ਼ੋਰ 'ਤੇ ਗਰੀਬਾਂ ਦਾ ਖ਼ੂਨ ਬਹਾਉਣਗੇ ਸਰਕਾਰ ਦੀ ਨਾਕਾਮੀ ਸਾਫ਼ ਦਿਖ ਰਹੀ ਹੈ ਕਿ ਅਜਿਹੇ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਇਹ ਸਾਫ਼ ਕਰ ਦੇਣਾ ਚਾਹੁੰਦੀ ਹੈ ਕਿ ਅਸੀਂ ਆਪਣੇ ਆਗੂ ਦਾ ਖ਼ੂਨ ਅਤੇ ਦਸਤਾਰ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਮੌਜੂਦਾ ਸਰਪੰਚ ਅਤੇ ਉਸ ਦੇ ਗੁੰਡਾ ਸਾਥੀਆਂ ਖ਼ਿਲਾਫ਼ ਤੁਰੰਤ ਇਰਾਦਾ-ਏ-ਕਤਲ ਸਮੇਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਖ਼ਤ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਾ ਸੁੱਟਿਆ ਗਿਆ, ਤਾਂ ਜਥੇਬੰਦੀ ਵੱਲੋਂ ਤਿੱਖਾ ਅਤੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਨਸਾਫ਼ ਦੀ ਇਸ ਜੰਗ ਵਿੱਚ ਅਸੀਂ ਸੁਰਜੀਤ ਸਿੰਘ ਰੰਧਾਵਾ ਅਤੇ ਪੀੜਤ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ!
ਵੱਲੋਂ: ਭਾਰਤੀ ਕਿਸਾਨੀ ਯੂਨੀਅਨ ਪੰਜਾਬ

Address

Zira

Website

Alerts

Be the first to know and let us send you an email when ਭਾਰਤੀ ਕਿਸਾਨ ਯੂਨੀਅਨ ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

Share

Category